Suman Kanta ਸੁਮਨ ਕਾਂਤਾ
“ਸੁਮਨ-ਕਾਂਤਾ” ਦੀ
ਕਹਾਣੀ, ਦੋ ਸਹੇਲੀਆਂ ਦੇ ਚਿੱਠੀ ਪੱਤਰ ਦੀ ਸ਼ੈਲੀ ਵਿਚ ਹੈ । ਇਸ ਕਹਾਣੀ ਦੇ ਪਿਛਵਾੜੇ ਵਿਚੋਂ ਇਸਤਰੀ
ਦੀ ਦੱਬੀ ਕੁਚਲੀ ਹਾਹਾਕਾਰ ਸੁਣਾਈ ਦੇਵੇਗੀ ਤੇ ਉਸ ਦੇ ਨਕਸ਼ਾਂ ਉਤੇ ਕਿਸੇ ਮਰਦ ਦਰਿੰਦੇ ਦੀਆਂ ਵਹਿਸ਼ੀਆਨਾ
ਨਹੁੰਦਰਾਂ ਦੀਆਂ ਖਰੋਖਾਂ ਪ੍ਰਤੱਖ ਦਿਖਾਈ ਦੇਣਗੀਆਂ । ਹਾਹਾਕਾਰ ਜਿਹੜੀ ਸਦੀਆਂ ਤੋਂ ਸਾਡੇ ਕੰਨ ਸੁਣਦੇ
ਆ ਰਹੇ ਨੇ – ਨਹੁੰਦਰਾਂ, ਜਿਹੜੀਆਂ ਸਦੀਆਂ ਤੋਂ ਉਸ ਦੇ ਅੰਗਾਂ ਨੂੰ ਝਰੀਟਦੀਆਂ ਚਲੀਆਂ ਆ ਰਹੀਆਂ ਨੇ
।